11/10/2024
ਰੂਹ ਦੀਆਂ ਗਹਿਰਾਈਆਂ ਤੀਕਰ ਚੰਗਾ ਇਨਸਾਨ ਰਵਾਨਗੀ ਪਾ ਗਿਆ..ਸਾਰੀ ਹਯਾਤੀ ਸੰਘਰਸ਼ ਕੀਤਾ..ਬੇਅੰਤ ਦੌਲਤ ਕਮਾਈ..ਮੁਹੱਬਤ ਵੀ ਕੀਤੀ..ਘਾਟੇ ਵਾਲੇ ਸੌਦਿਆਂ ਨੂੰ ਵਾਧੇ ਵਾਲੇ ਪਾਸੇ ਨੂੰ ਤੋਰਿਆ!
ਆਲਸ ਦਲਿੱਦਰ ਤੋਂ ਬਗੈਰ ਇੱਕ ਲੰਮੀ ਜਿੰਦਗੀ..ਹੱਥੀਂ ਮਿਹਨਤ ਵਾਲੇ ਅਸੂਲ ਅਮਲਾਂ ਤੇ ਪਹਿਰਾ ਦਿੱਤਾ..ਕੋਈ ਸ਼ੋਰਟ-ਕੱਟ ਨਹੀਂ..ਜਾਨਵਰਾਂ ਨਾਲ ਵੀ ਬੇਅੰਤ ਮੋਹ ਪਿਆਰ ਕੀਤਾ..ਕਾਰੋਬਾਰੀ ਦੁਨੀਆਂ ਵਿਚ ਹਮਦਰਦੀ ਤਰਸ ਮਿੱਤਰਤਾ ਅਤੇ ਅਪਣੱਤ ਵਾਲੀ ਇੱਕ ਵੱਖਰੀ ਪੈੜ ਪਾਈ..ਅੰਬਾਨੀਆਂ ਵਾਂਙ ਮਰੂੰ-ਮਰੂੰ ਨਹੀਂ ਕੀਤਾ..ਨਾ ਹੀ ਕਿਸੇ ਖਾਸ ਪਾਰਟੀ ਦੀ ਮੁੱਠੀ-ਚਾਪੀ ਹੀ ਕੀਤੀ..ਖੁੱਲੇ ਹੱਥੀਂ ਦਾਨ ਕੀਤਾ..ਸਾਦਾ ਜੀਵਨ..ਦੌਲਤ ਸ਼ੋਹਰਤ ਦੀ ਭੱਦੀ ਨੁਮਾਇਸ਼ ਤੋਂ ਕੋਹਾਂ ਦੂਰ..ਸਭ ਕੁਝ ਆਪੇ ਆਪ ਹੀ ਜੁੜਦਾ ਗਿਆ..ਬੇਅੰਤ ਚੈਲੇਂਜ ਚੁਣੌਤੀਆਂ ਕੁਬੂਲੀਆਂ..ਰਿਸ੍ਕ ਖਤਰੇ ਬਿਖੜੇ ਪੈਂਡੇ ਮੁੱਲ ਲਏ..ਵਿਲੱਖਣ ਕਾਰੋਬਾਰੀ ਪਲੈਨ ਬਣਾਏ..ਫੇਰ ਓਹਨਾ ਨੂੰ ਅਮਲੀ ਰੂਪ ਵੀ ਦਿੱਤਾ..ਫੇਰ ਆਪੇ ਸਿੱਧੀਆਂ ਪੈਂਦੀਆਂ ਰਹੀਆਂ..!
ਉਮਰ ਦੇ ਛਿਆਸੀ ਸਾਲ..ਅਖੀਰ ਨੂੰ ਮਗਰ ਰਹਿ ਗਿਆਂ ਲਈ ਕੁਝ ਸੁਨੇਹੇ ਛੱਡ ਗਿਆ..ਬੰਦਾ ਭਾਵੇਂ ਜਿੰਨੀਆਂ ਮਰਜੀ ਛੜਾਂ ਮਾਰ ਲਵੇ..ਖੇਡ ਬੱਸ ਏਨੀ ਕੂ ਹੀ ਹੁੰਦੀ ਏ..ਖਾਲੀ ਹੱਥੀਂ ਆਮਦ ਅਤੇ ਖਾਲੀ ਹੱਥੀਂ ਰਵਾਨਗੀ..ਵਿੱਚ ਵਿਚਾਲੇ ਦੇ ਰੰਗ ਤਮਾਸ਼ਿਆਂ ਵਿਚ ਬੰਦਾ ਚਾਹੇ ਲਾਹਨਤਾਂ ਖੱਟ ਲਵੇ ਤੇ ਭਾਵੇਂ ਦੁਆਵਾਂ..ਗੁਰਬਾਣੀ ਦੇ ਆਸ਼ੇ ਮੁਤਾਬਿਕ ਖੱਟੀਆਂ ਹੋਈਆਂ ਦੁਆਵਾਂ ਦਾ ਅਗਲੇ ਜਹਾਨ ਲਾਹਾ ਜਰੂਰ ਮਿਲਦਾ..!
ਸਾਡੇ ਵਰਗੀਆਂ ਕਰੋੜਾਂ ਅਰਬਾਂ ਧਰਤੀਆਂ..ਖਰਬਾਂ ਤਾਰੇ ਮੰਡਲ ਹੋਰ..ਓਥੇ ਵੱਸਦਾ ਜੀਵਨ..ਸਾਡੀ ਕਲਪਨਾ ਤੋਂ ਬਹੁਤ ਪਰੇ ਦੀਆਂ ਗੱਲਾਂ..ਅਸੀਂ ਕਿਣਕੇ ਮਾਤਰ ਧਰਤੀ ਦੇ ਕਿਣਕੇ ਮਾਤਰ ਖਿਡਾਰੀ..ਈਗੋ ਹੰਕਾਰ ਨਾਲ ਭਰੇ ਹੋਏ..ਅਖੀਰ ਤੀਕਰ ਹਕੀਕਤ ਸਮਝ ਨਹੀਂ ਆਉਂਦੀ..!
ਜੱਗ ਜਿਉਂਦਿਆਂ ਦੇ ਮੇਲੇ..ਪਰ ਲਾਲਚੀ ਇਥੇ ਸਦੀਵੀ ਡੇਰੇ ਲਾ ਲੈਣ ਬਾਰੇ ਹੀ ਸੋਚਦਾ ਰਹਿੰਦਾ..ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ..ਫੇਰ ਅਖੀਰ ਨੂੰ ਆਪ ਮੋਏ ਜੱਗ ਪਰਲੋ..!
ਸਦਾ ਨਾ ਬਾਗੀਂ ਬੁਲਬੁਲ ਬੋਲੇ..ਸਦਾ ਨਾ ਮੌਜ ਬਹਾਰਾਂ..ਸਦਾ ਨਾ ਹੁਸਨ ਜਵਾਨੀ ਮਾਪੇ..ਸਦਾ ਨਾ ਸੋਹਬਤ ਯਾਰਾਂ!
ਦੋਸਤੋ ਇੱਕ ਚੰਗਾ ਇਨਸਾਨ ਬਹੁਤ ਹੀ ਸਸਤਾ ਹੁੰਦਾ..ਦੋ ਮਿੱਠੇ ਬੋਲ ਬੋਲੋ ਤੇ ਭਾਵੇਂ ਸਾਰੇ ਦੇ ਸਾਰੇ ਨੂੰ ਹੀ ਮੁੱਲ ਖਰੀਦ ਲਵੋ..ਅਸਲ ਜਿੰਦਗੀ ਦੇ ਰਤਨ ਨੂੰ ਨਿੱਕੇ ਬੱਚੇ ਵਾਲੀ ਟਾਟਾ ਅਤੇ ਖਰਾਜ-ਏ-ਅਕੀਦਤ!
ਕਾਪੀ ਕੀਤਾ
ਹਰਪ੍ਰੀਤ ਸਿੰਘ ਜਵੰਦਾ