06/03/2026
ਖੂਨ ਦਿਆ ਤੱਤੇਆ ਨਹੀ ਅੱਤ ਚੱਕੀ ਦੀ
ਦੂਜਿਆਂ ਦੇ ਮੋਢੇ ਨਹੀ ਬੰਦੂਕ ਰੱਖੀ ਦੀ
ਮਾਰ ਦਿੰਦੇ ਫੇਰ ਸਰਕਾਰਾਂ ਮੂਧੀਆਂ
ਕਿਰਤੀ ਜਵਾਨ ਜਦ ਲੌਣ ਧਰਨੇ
ਬੱਲਿਆ ਸਿਰਾਂ ਨੂੰ ਜਦ ਪੈਣ ਮਾਮਲੇ
ਜੱਜਾਂ ਨੂੰ ਵੀ ਪੈਂਦੇ ਨੇ ਬਕੀਲ ਕਰਨੇ
ਬੱਤੀ ਦੇ ਚਰਾਗ ਬਹੁਤਾ ਚਿਰ ਨਹੀਓ ਜਗਦੇ
ਇਥੇ ਕਹਿੰਦੇਆ ਕਹੁਦੇਆ ਦੇ ਟੁਕੜੇ ਨੀ ਲੱਭਦੇ
ਬਾਜਾ ਦੀਆਂ ਜਾਂਦੀਆਂ ਨੇ ਪੈੜਾ ਦੱਬੀਆਂ
ਸਭ ਦੇ ਮੁਕੱਦਰਾ ਚ ਹੁੰਦੇ ਮਰਨੇ
ਬੱਲਿਆ ਸਿਰਾਂ ਨੂੰ ਜਦ ਪੈਣ ਮਾਮਲੇ
ਜੱਜਾਂ ਨੂੰ ਵੀ ਪੈਂਦੇ ਨੇ ਬਕੀਲ ਕਰਨੇ
ਡਰ ਕੇ ਚੱਲੀ ਜੇ ਦਿਨ ਦੇਤੇ ਕਰਤਾਰ ਨੇ
ਹੋਛੇ ਬੰਦੇ ਡਿੱਗਦੇ ਜਵਾਨਾਂ ਮੂਧੇ ਭਾਰਨੇ
ਪਿੰਡੋ ਪਿੰਡੀ ਲੋਕ ਆਖਵਉਣ ਸੂਰਮੇ
ਕਾਹਨੂੰ ਕੋਈ ਜਾਣਦਾ ਏ ਰੋਅਬ ਜਰਨੇ
ਬੱਲਿਆ ਸਿਰਾਂ ਨੂੰ ਜਦ ਪੈਣ ਮਾਮਲੇ
ਜੱਜਾਂ ਨੂੰ ਵੀ ਪੈਂਦੇ ਨੇ ਬਕੀਲ ਕਰਨੇ
ਸੱਚ ਆ ਸਮੀਰ ਐਵੇਂ ਫੂਕ ਚ ਨੀ ਫਿਰੀ ਦਾ
ਮਹਿੰਗਾ ਪੈਂਦਾ ਅੰਤ ਚ ਨਜ਼ਾਰਾ ਟੌਟਗਰੀ ਦਾ
ਕੀਲਿਆ ਨੂੰ ਵੇਚ ਕੇ ਨੀ ਜਾਨ ਛੁਟਣੀ
ਜਦ ਗਲ ਚ ਬੇਗਾਨਿਆਂ ਨੇ ਪਾਲੇ ਪਰਨੇ
ਬੱਲਿਆ ਸਿਰਾਂ ਨੂੰ ਜਦ ਪੈਣ ਮਾਮਲੇ
ਜੱਜਾਂ ਨੂੰ ਵੀ ਪੈਂਦੇ ਨੇ ਬਕੀਲ ਕਰਨੇ
ਲਿਖਤ ✍️ ਸਮੀਰ ਸਿੰਘ ਜੀ