Book a kitab

Book a kitab Contact information, map and directions, contact form, opening hours, services, ratings, photos, videos and announcements from Book a kitab, Book shop, Patiala.

20/05/2026

ਧਿਆਨ ਦੇ ਤਿੰਨ ਪੜਾਅ ਹੁੰਦੇ ਹਨ। ਪਹਿਲਾ ਪੜਾਅ ਧਾਰਨਾ ਹੈ, ਮਨ ਨੂੰ ਕਿਸੇ ਵਸਤੂ 'ਤੇ ਸਥਿਰ ਕਰਨਾ। ਮੈਂ ਆਪਣੇ ਮਨ ਨੂੰ ਇਸ ਗਲਾਸ 'ਤੇ ਕੇਂਦ੍ਰਿਤ ਕਰਦਾ ਹਾਂ ਅਤੇ ਗਲਾਸ ਤੋਂ ਬਿਨਾਂ ਬਾਕੀ ਸਭ-ਕੁਝ ਛੱਡ ਦਿੰਦਾ ਹਾਂ। ਪਰ ਮਨ ਚੰਚਲ ਹੁੰਦਾ ਹੈ। ਜਦੋਂ ਇਹ ਦ੍ਰਿੜ੍ਹ ਹੋ ਜਾਂਦੈ ਅਤੇ ਏਨਾ ਚੰਚਲ ਨਹੀਂ ਰਹਿੰਦਾ, ਫੇਰ ਧਿਆਨ ਕਹਾਉਂਦੈ। ਤੇ ਜਦੋਂ ਮੇਰੇ ਅਤੇ ਗਲਾਸ 'ਚ ਅੰਤਰ ਅਲੋਪ ਹੋ ਜਾਂਦਾ ਹੈ, ਤਾਂ ਇੱਕ ਹੋਰ ਉੱਚੀ ਅਵਸਥਾ ਹੁੰਦੀ ਹੈ, ਸਮਾਧੀ ਜਾਂ ਸਮਾਵੇਸ਼। ਮਨ ਅਤੇ ਗਲਾਸ ਇੱਕ ਹੋ ਜਾਂਦੇ ਹਨ। ਮੈਨੂੰ ਕੋਈ ਅੰਤਰ ਨਹੀਂ ਦਿਖਦਾ। ਸਾਰੀਆਂ ਇੰਦਰੀਆਂ ਰੋਕ ਜਾਂਦੀਆਂ ਹਨ ਤੇ ਇੰਦਰੀਆਂ ਦੇ ਹੋਰ ਚੈਨਲਾਂ 'ਚ ਕਿਰਿਆਸ਼ੀਲ ਸ਼ਕਤੀਆਂ ਮਨ 'ਚ ਕੇਂਦਰਿਤ ਹੋ ਜਾਂਦੀਆਂ ਹਨ। ਫੇਰ ਇਹ ਗਲਾਸ ਪੂਰੀ ਤਰ੍ਹਾਂ ਮਨ ਦੀ ਸ਼ਕਤੀ ਦੇ ਅਧੀਨ ਹੋ ਜਾਂਦਾ ਹੈ । ਏਸੇ ਨੂੰ ਪ੍ਰਾਪਤ ਕਰਨਾ ਹੈ। ਇਹ ਇੱਕ ਮਹਾਨ ਖੇਡ ਹੈ, ਜੋ ਯੋਗੀ

ਖੇਡਦੇ ਹਨ।

19/05/2026

ਇਸ ਕਿਤਾਬ ਦਾ ਲੇਖਕ ਵਿਲੀਅਮ ਜੀ.ਆਸਬੋਰਨ, ਭਾਰਤ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਦਾ ਮਿਲਟਰੀ ਸਕੱਤਰ ਸੀ।ਆਸਬੋਰਨ ਨੂੰ ਮਈ 1838 ਵਿਚ ਇਕ ਅੰਗਰੇਜ ਵਫ...
09/10/2024

ਇਸ ਕਿਤਾਬ ਦਾ ਲੇਖਕ ਵਿਲੀਅਮ ਜੀ.ਆਸਬੋਰਨ, ਭਾਰਤ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਦਾ ਮਿਲਟਰੀ ਸਕੱਤਰ ਸੀ।

ਆਸਬੋਰਨ ਨੂੰ ਮਈ 1838 ਵਿਚ ਇਕ ਅੰਗਰੇਜ ਵਫ਼ਦ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਭੇਜਿਆ ਗਿਆ, ਜਿਥੇ ਇਹ ਵਫ਼ਦ ਜੁਲਾਈ 1838 ਤਕ ਰਿਹਾ। ਮਹਾਰਾਜਾ ਰਣਜੀਤ ਸਿੰਘ ਕੋਲ ਕੁਝ ਮਹੀਨੇ ਠਹਿਰਣ ਸਮੇਂ ਉਸਨੇ ਜੋ ਕੁੱਝ ਵੀ ਦੇਖਿਆ, ਉਸਨੂੰ ਉਹ ਆਪਣੀ ਡਾਇਰੀ ਵਿੱਚ ਲਿਖਦਾ ਰਿਹਾ ਅਤੇ ਬਾਅਦ ਵਿੱਚ ਉਸਨੇ ਇਸਨੂੰ ਕਿਤਾਬ ਦਾ ਰੂਪ ਦਿੱਤਾ। ਇਹ ਇੱਕ ਸਾਂਭਣਯੋਗ ਦਸਤਾਵੇਜ ਹੈ।

ਪੰਜਾਬ ਦੇ ਇਸ ਸ਼ੇਰ ਦੀ ਸ਼ਖ਼ਸੀਅਤ ਐਨੀ ਦਿਲਕਸ਼ ਸੀ ਕਿ ਅੰਗਰੇਜ਼ਾਂ ਨੂੰ ਵੀ ਪ੍ਰਭਾਵਿਤ ਕਰ ਲੈਂਦੀ ਸੀ

ਹਥਲੇ ਨਾਵਲ ਨੂੰ ਲਿਖਣ ਦੇ ਵਿੱਚ ਲੇਖਕ ਦੀ ਧੁਰ ਪਤਾਲ ਤੱਕ ਕੀਤੀ ਹੋਈ ਖੋਜ ਅਤੇ ਮਿਹਨਤ ਕਿਸੇ ਤਾਰੇ ਵਾਂਗ ਚਮਕਦੀ ਹੈ। ਇਹ ਨਾਵਲ ਇਹਨਾਂ ਰੱਬ ਬਣੇ ਬੁ...
02/10/2024

ਹਥਲੇ ਨਾਵਲ ਨੂੰ ਲਿਖਣ ਦੇ ਵਿੱਚ ਲੇਖਕ ਦੀ ਧੁਰ ਪਤਾਲ ਤੱਕ ਕੀਤੀ ਹੋਈ ਖੋਜ ਅਤੇ ਮਿਹਨਤ ਕਿਸੇ ਤਾਰੇ ਵਾਂਗ ਚਮਕਦੀ ਹੈ। ਇਹ ਨਾਵਲ ਇਹਨਾਂ ਰੱਬ ਬਣੇ ਬੁੱਚੜਾਂ ਦੇ ਲਾਲਚ, ਕਰੂਰਤਾ ਅਤੇ ਬੇਈਮਾਨੀ ਦੇ ਪਰਦੇ ਨੂੰ ਪਾਸੇ ਕਰਦਾ ਹੋਇਆ, ਅਣਗਿਣਤ ਪੀੜਤ ਪ੍ਰੀਵਾਰਾਂ ਦੇ ਘਰਾਂ ਵਿੱਚ ਕਿਸੇ ਇਨਸਾਫ ਦੀ ਆਸ ਦਾ ਦੀਵਾ ਬਾਲੇਗਾ ਅਤੇ ਉਹਨਾਂ ਦੇ ਜ਼ਖ਼ਮਾਂ ਉੱਪਰ ਮੱਲ੍ਹਮ ਦਾ ਕਾਰਜ ਕਰੇਗਾ। ਸ਼ਿਵਚਰਨ ਜੱਗੀ ਕੁੱਸਾ ਮੇਰੇ ਲਈ ਬਹੁਤ ਹੀ ਪ੍ਰੇਰਨਾਦਾਇਕ ਗੁਰੂ ਵਾਂਗ ਹੈ, ਜੋ ਮੈਨੂੰ ਹਮੇਸ਼ਾ ਨਿਰਾਸ਼ਾ ਜਾਂ ਉਦਾਸੀ ਵਿੱਚੋਂ ਖਿੱਚ, ਆਸ ਅਤੇ ਖੇੜੇ ਦੀ ਕਿਰਨ ਵੱਲ ਧੱਕ ਕੇ ਲੈ ਆਉਂਦਾ ਹੈ। ਹਥਲਾ ਨਾਵਲ "ਕੱਲਾ ਨਾ ਹੋਵੇ ਪੁੱਤ ਜੱਟ ਦਾ'' ਦੇ ਲਈ ਮੈਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਉਨ੍ਹਾਂ ਦੇ ਪੂਰੇ ਪ੍ਰੀਵਾਰਾਂ, ਸਾਹਿਤਕਾਰਾਂ, ਪਾਠਕਾਂ... ਆਦਿ ਨੂੰ ਮੁਬਾਰਕਬਾਦ ਦਿੰਦਿਆਂ, ਇਹੀ ਆਸ ਅਤੇ ਦੁਆ ਕਰਦੀ ਹਾਂ ਕਿ ਸ਼ਿਵਚਰਨ ਜੱਗੀ ਕੁੱਸਾ ਹਮੇਸ਼ਾ ਵਾਂਗ ਸੱਚ ਦਾ ਪ੍ਰਚਮ ਲਹਿਰਾਉਂਦਾ ਹੱਕ ਸੱਚ ਦੀ ਅਵਾਜ਼ ਬੁਲੰਦ ਕਰਦਾ ਰਹੇ ਅਤੇ ਉਸ ਦਾ ਇਹ ਨਾਵਲ ਹਰ ਇੱਕ ਘਰ ਦਾ ਸਿੰਗਾਰ ਬਣੇ। ਆਮੀਨ!

ਇਨ੍ਹਾਂ ਦੋਹਾਂ ਨਾਵਲਿਟਾਂ ਦਾ ਮੌਤ ਨਾਲ ਸੰਬੰਧ ਹੈ ਭਾਵੇਂ ਦੋਹਾਂ ਨਾਇਕਾਂ ਗੁਰੂਦੱਤ ਤੇ ਗੌਰੀ ਸ਼ੰਕਰ ਦੀ ਜ਼ਿੰਦਗੀ ਦੇ ਰਾਹ ਵੱਖਰੇ ਨੇ। ਗੁਰੂਦੱਤ ਵ...
21/08/2024

ਇਨ੍ਹਾਂ ਦੋਹਾਂ ਨਾਵਲਿਟਾਂ ਦਾ ਮੌਤ ਨਾਲ ਸੰਬੰਧ ਹੈ ਭਾਵੇਂ ਦੋਹਾਂ ਨਾਇਕਾਂ ਗੁਰੂਦੱਤ ਤੇ ਗੌਰੀ ਸ਼ੰਕਰ ਦੀ ਜ਼ਿੰਦਗੀ ਦੇ ਰਾਹ ਵੱਖਰੇ ਨੇ। ਗੁਰੂਦੱਤ ਵਹੀਦਾ ਰਹਿਮਾਨ ਨੂੰ ਮੁਹੱਬਤ ਕਰਦਾ ਹੈ। ਆਪਣੀ ਬੀਵੀ ਗੀਤਾ ਦੀ ਬੇਰੁਖੀ ਤੋਂ ਪ੍ਰੇਸ਼ਾਨ ਹੋ ਕੇ ਨੀਂਦ ਦੀਆਂ ਗੋਲ਼ੀਆਂ ਸ਼ਰਾਬ ਵਿੱਚ ਘੋਲ ਕੇ ਪੀਂਦਾ ਹੈ। ਆਪਣੀਆਂ ਕੁੱਝ ਫ਼ਿਲਮਾਂ ਦੇ ਫਲਾਪ ਹੋਣ 'ਤੇ ਵੀ ਫਿਕਰਮੰਦ ਹੈ। ਉਹ ਹੌਲੀ-ਹੌਲੀ ਮੌਤ ਵੱਲ ਵੱਧ ਰਿਹਾ ਹੈ।

16/08/2024

15/08/2024

14/08/2024
13/08/2024
ਪੰਜਾਬ ਇੱਕ ਖਿੱਤੇ ਦਾ ਨਾਂ ਨਹੀਂ ਕੁੜੀਏ। ਸ਼ਰਮ, ਹਯਾ, ਜੁਰੱਅਤ, ਬਹਾਦਰੀ ਗ਼ੈਰਤ ਦੀ ਇੱਕ ਅਨੋਖੀ ਵੱਸੋਂ ਦਾ ਨਾਂ ਏ।” ਅਲੀ ਕਹਿਣ ਲੱਗਾ।         ...
12/08/2024

ਪੰਜਾਬ ਇੱਕ ਖਿੱਤੇ ਦਾ ਨਾਂ ਨਹੀਂ ਕੁੜੀਏ। ਸ਼ਰਮ, ਹਯਾ, ਜੁਰੱਅਤ, ਬਹਾਦਰੀ ਗ਼ੈਰਤ ਦੀ ਇੱਕ ਅਨੋਖੀ ਵੱਸੋਂ ਦਾ ਨਾਂ ਏ।” ਅਲੀ ਕਹਿਣ ਲੱਗਾ।

Address

Patiala

Website

Alerts

Be the first to know and let us send you an email when Book a kitab posts news and promotions. Your email address will not be used for any other purpose, and you can unsubscribe at any time.

Share

Category